ਚੰਡੀਗੜ੍ਹ ( ਜਸਟਿਸ ਨਿਊ )
ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਪੁਨਰ-ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਸੀਨੀਅਰ ਅਧਿਕਾਰੀਆਂ ਨੇ ਮੰਤਰੀ ਨੂੰ ਸਟੇਸ਼ਨ ਦੀ ਆਧੁਨਿਕੀਕਰਨ ਪ੍ਰੋਜੈਕਟ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ। ਵਿਸਤ੍ਰਿਤ ਸਮੀਖਿਆ ਤੋਂ ਬਾਅਦ, ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਚੰਡੀਗੜ੍ਹ ਸਟੇਸ਼ਨ ਦੇ ਪੁਨਰ-ਵਿਕਾਸ ਕਾਰਜਾਂ ਦੀ ਤਰੱਕੀ ‘ਤੇ ਖੁਸ਼ੀ ਜਤਾਈ। ਨਿਰੀਖਣ ਦੌਰਾਨ, ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗਾਂ ਦੇ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ, ਉੱਤਰ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਅਸ਼ੋਕ ਕੁਮਾਰ ਵਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ, ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, “ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ-ਕਲਾਸ ਸਟੇਸ਼ਨ ਦੇ ਤੌਰ ‘ਤੇ ਪੁਨਰ-ਵਿਕਸਿਤ ਕੀਤਾ ਜਾ ਰਿਹਾ ਹੈ। ਕਈ ਇਨੋਵੇਸ਼ਨ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮੌਡਿਊਲਰ ਡਿਜ਼ਾਈਨ ਹੈ, ਜਿਸ ਵਿੱਚ ਪ੍ਰੀ-ਫੈਬਰੀਕੇਟਿਡ ਡਿਜ਼ਾਈਨ ਦੀ ਵਰਤੋਂ ਕੀਤੀ ਗਈ ਹੈ। ਇਹ ਸਟੇਸ਼ਨ ਰੂਫ ਪਲਾਜ਼ਾ ਰਾਹੀਂ ਪੰਚਕੂਲਾ ਅਤੇ ਚੰਡੀਗੜ੍ਹ ਸ਼ਹਿਰ ਦੇ ਦੋ ਸਿਰਿਆਂ ਨੂੰ ਜੋੜੇਗਾ। ਸਟੇਸ਼ਨ ਨੂੰ 462 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ-ਵਿਕਸਿਤ ਕੀਤਾ ਜਾ ਰਿਹਾ ਹੈ। ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਟੀਮ ਸਟੇਸ਼ਨ ਨੂੰ ਤੇਜ਼ੀ ਨਾਲ ਪੁਨਰ-ਵਿਕਸਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ।”
ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਪੁਨਰ-ਵਿਕਸਿਤ ਕਰਕੇ ਇਸ ਦਾ ਮਕਸਦ ਸਟੇਸ਼ਨ ਨੂੰ ਵਿਸ਼ਵ-ਪੱਧਰੀ ਸਹੂਲਤਾਂ ਪ੍ਰਦਾਨ ਕਰਨਾ ਹੈ। ਚੰਡੀਗੜ੍ਹ ਸਟੇਸ਼ਨ ਇੱਕ ਮੁੱਖ ਗੇਟਵੇ ਦੇ ਤੌਰ ‘ਤੇ ਬਹੁਤ ਮਹੱਤਤਾ ਰੱਖਦਾ ਹੈ, ਜੋ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀਆਂ ਮਸ਼ਹੂਰ ਥਾਵਾਂ ‘ਤੇ ਜਾਣ ਵਾਲੇ ਜ਼ਿਆਦਾਤਰ ਸੈਲਾਨੀਆਂ ਅਤੇ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ।
ਤੇਜ਼ੀ ਨਾਲ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦਾ ਫੋਕਸ ਯਾਤਰੀ ਸਹੂਲਤਾਂ ਵਧਾਉਣਾ, ਕਨੈਕਟੀਵਿਟੀ ਵਿੱਚ ਸੁਧਾਰ ਕਰਨਾ ਅਤੇ ਇੱਕ ਆਧੁਨਿਕ, ਸੌਖਾ ਅਤੇ ਕੁਸ਼ਲ ਟ੍ਰੈਵਲ ਹੱਬ ਬਣਾਉਣਾ ਹੋਵੇਗਾ ਜੋ ਸ਼ਹਿਰ ਦੇ ਯੋਜਨਾਬੱਧ ਆਰਕੀਟੈਕਚਰ ਨੂੰ ਦਿਖਾਏ ਅਤੇ ਇਸ ਦੇ ਵਰਤੋਂਕਾਰਾਂ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰੇ।
ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਨੇ ਸੈਮੀ ਕੰਡਕਟਰ ਲੈਬੋਰੇਟਰੀ (ਐਸਸੀਐੱਲ), ਮੋਹਾਲੀ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਐਸਸੀਐੱਲ ਵਿੱਚ ਰਿਵਿਊ ਮੀਟਿੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐਸਸੀਐੱਲ ਨੂੰ 4500 ਕਰੋੜ ਰੁਪਏ ਦੇ ਨਿਵੇਸ਼ ਨਾਲ ਆਧੁਨਿਕ ਬਣਾ ਕੇ ਵਿਸਤਾਰ ਦਿੱਤਾ ਜਾ ਰਿਹਾ ਹੈ। ਐਸਸੀਐੱਲ ਨਵੀਨਤਮ ਤਕਨਾਲੋਜੀ ਅਪਣਾ ਰਹੀ ਹੈ।
Leave a Reply